ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   fi Modaaliverbien mennyt muoto 2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [kahdeksankymmentäkahdeksan]

Modaaliverbien mennyt muoto 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਿਨਿਸ਼ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। Mi--- p------ e- h------- l------ n------. Minun poikani ei halunnut leikkiä nukella. 0
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। Mi--- t-------- e- h------- p----- j----------. Minun tyttäreni ei halunnut pelata jalkapalloa. 0
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। Mi--- v------ e- h------- p----- š----- m---- k-------. Minun vaimoni ei halunnut pelata šakkia minun kanssani. 0
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। Mi--- l------ e---- h-------- m---- k--------. Minun lapseni eivät halunneet mennä kävelylle. 0
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। He e---- h-------- s------ h-------. He eivät halunneet siivota huonetta. 0
ਉਹ ਸੌਣਾ ਨਹੀਂ ਚਾਹੁੰਦੇ ਸਨ। He e---- h-------- m---- s------. He eivät halunneet mennä sänkyyn. 0
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। Hä- e- s----- s---- j-------. Hän ei saanut syödä jäätelöä. 0
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। Hä- e- s----- s---- s-------. Hän ei saanut syödä suklaata. 0
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। Hä- e- s----- s---- k------. Hän ei saanut syödä karkkia. 0
ਮੈਨੂੰ ਕੁਝ ਮੰਗਣ ਦੀ ਆਗਿਆ ਸੀ। Mi-- s--- t----- i-------- j-----. Minä sain toivoa itselleni jotain. 0
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। Mi-- s--- o---- i-------- m----. Minä sain ostaa itselleni mekon. 0
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। Mi-- s--- o---- i-------- k--------. Minä sain ottaa itselleni konvehdin. 0
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? Sa---- s--- t-------- l------------? Saitko sinä tupakoida lentokoneessa? 0
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? Sa---- s--- j---- o----- s----------? Saitko sinä juoda olutta sairaalassa? 0
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? Sa---- s--- o---- k----- m----- h--------? Saitko sinä ottaa koiran mukaan hotelliin? 0
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? Lo--- a----- l----- s----- j---- k---- u---. Loman aikana lapset saivat jäädä kauan ulos. 0
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। He s----- l------ k---- p------. He saivat leikkiä kauan pihalla. 0
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। He s----- o--- k---- v--------. He saivat olla kauan valveille. 0

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...