ਪੰਜਾਬੀ » ਅੰਗਰੇਜ਼ੀ UK ਛੋਟਾ – ਵੱਡਾ
ਪੰਜਾਬੀ | English UK | |
ਛੋਟਾ ਅਤੇ ਵੱਡਾ | bi- a-- s---l | + |
ਹਾਥੀ ਵੱਡਾ ਹੁੰਦਾ ਹੈ। | Th- e------- i- b--. | + |
ਚੂਹਾ ਛੋਟਾ ਹੁੰਦਾ ਹੈ। | Th- m---- i- s----. | + |
ਹਨੇਰਾ ਅਤੇ ਰੌਸ਼ਨੀ | da-- a-- b----t | + |
ਰਾਤ ਹਨੇਰੀ ਹੁੰਦੀ ਹੈ। | Th- n---- i- d---. | + |
ਦਿਨ ਪ੍ਰਕਾਸ਼ਮਾਨ ਹੁੰਦਾ ਹੈ। | Th- d-- i- b-----. | + |
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ | ol- a-- y---g | + |
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। | Ou- g---------- i- v--- o--. | + |
70 ਸਾਲ ਪਹਿਲਾਂ ਉਹ ਵੀ ਜਵਾਨ ਸਨ। | 70 y---- a-- h- w-- s---- y----. | + |
ਸੁੰਦਰ ਅਤੇ ਕਰੂਪ | be------- a-- u--y | + |
ਤਿਤਲੀ ਸੁੰਦਰ ਹੁੰਦੀ ਹੈ। | Th- b-------- i- b--------. | + |
ਮਕੜੀ ਕਰੂਪ ਹੁੰਦੀ ਹੈ। | Th- s----- i- u---. | + |
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ | fa- a-- t--n | + |
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। | A w---- w-- w----- a h------ k---- i- f--. | + |
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। | A m-- w-- w----- f---- k---- i- t---. | + |
ਮਹਿੰਗਾ ਅਤੇ ਸਸਤਾ | ex------- a-- c---p | + |
ਗੱਡੀ ਮਹਿੰਗੀ ਹੁੰਦੀ ਹੈ। | Th- c-- i- e--------. | + |
ਅਖਬਾਰ ਸਸਤਾ ਹੁੰਦਾ ਹੈ। | Th- n-------- i- c----. | + |
ਕੋਡ-ਬਦਲੀ
ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ।ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...