ਪੰਜਾਬੀ » ਅੰਗਰੇਜ਼ੀ UK ਸੰਖਿਆਂਵਾਂ
ਪੰਜਾਬੀ | English UK | |
ਮੈਂ ਗਿਣਦਾ / ਗਿਣਦੀ ਹਾਂ। | I c----: | + |
ਇੱਕ,ਦੋ,ਤਿੰਨ | on-- t--- t---e | + |
ਮੈਂ ਗਿਣਦਾ / ਗਿਣਦੀ ਹਾਂ। | I c---- t- t----. | + |
ਮੈਂ ਅੱਗੇ ਗਿਣਦਾ / ਗਿਣਦੀ ਹਾਂ। | I c---- f------: | + |
ਚਾਰ,ਪੰਜ,ਛੇ | fo--- f---- s--, | + |
ਸੱਤ,ਅੱਠ,ਨੌਂ | se---- e----- n--e | + |
ਮੈਂ ਗਿਣਦਾ / ਗਿਣਦੀ ਹਾਂ। | I c----. | + |
ਤੂੰ ਗਿਣਦਾ / ਗਿਣਦੀ ਹੈਂ। | Yo- c----. | + |
ਉਹ ਗਿਣਦਾ ਹੈ। | He c-----. | + |
ਇੱਕ। ਪਹਿਲਾ / ਪਹਿਲੀ / ਪਹਿਲੇ। | On-. T-- f----. | + |
ਦੋ। ਦੂਜਾ / ਦੂਜੀ / ਦੂਜੇ। | Tw-. T-- s-----. | + |
ਤਿੰਨ। ਤੀਜਾ / ਤੀਜੀ / ਤੀਜੇ। | Th---. T-- t----. | + |
ਚਾਰ। ਚੌਥਾ / ਚੌਥੀ / ਚੌਥੇ। | Fo--. T-- f-----. | + |
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। | Fi--. T-- f----. | + |
ਛੇ। ਛੇਵਾਂ / ਛੇਵੀਂ / ਛੇਵੇਂ | Si-. T-- s----. | + |
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। | Se---. T-- s------. | + |
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। | Ei---. T-- e-----. | + |
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। | Ni--. T-- n----. | + |
ਸੋਚ ਅਤੇ ਭਾਸ਼ਾ
ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ, ਅਸੀਂ ਆਪਣੇ ਆਪ ਨਾਲ "ਗੱਲਾਂ" ਕਰਦੇ ਹਾਂ। ਇਸਲਈ, ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ।ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ, ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ, ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ? ਕਾਰਨ ਕੀ ਹੈ, ਪ੍ਰਭਾਵ ਕੀ ਹੈ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ?!