ਪੰਜਾਬੀ » ਹੀਬਰੂ ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1
87 [ਸਤਾਸੀ]
ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [ਸਤਾਸੀ]
ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [שמונים ושבע]
87 [shmonim w'sheva]
עבר פעלים מודאליים 1
avar pe'alim moda'lim 1
ਵੱਡੇ ਅੱਖਰ, ਵੱਡੀਆਂ ਭਾਵਨਾਵਾਂ
ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇ ਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ।ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...