ਪੰਜਾਬੀ » ਉਰਦੂ ਪੜ੍ਹਨਾ ਅਤੇ ਲਿਖਣਾ
6 [ਛੇ]
ਪੜ੍ਹਨਾ ਅਤੇ ਲਿਖਣਾ

6 [چھ]
chay
پڑھنا اور لکھنا
parhna aur likhna
ਅੰਤਰ-ਰਾਸ਼ਟਰਤਾ
ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। "ਅੰਤਰ-ਰਾਸ਼ਟਰਤਾ" ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ।ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ, ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ, ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ, ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ, ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।