ਪੰਜਾਬੀ » ਉਰਦੂ ਅਗਿਆ ਦੇਣਾ
73 [ਤਿਹੱਤਰ]
ਅਗਿਆ ਦੇਣਾ

73 [تہتّر]
thttr
کسی چیز کی اجازت
kisi cheez ki ijazat
ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ
ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ "ਪੜ੍ਹਨਾ" ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ।ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ "ਫ਼ਾਈਲ" ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀ ਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀ ਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!