ਪ੍ਹੈਰਾ ਕਿਤਾਬ

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!