ਪ੍ਹੈਰਾ ਕਿਤਾਬ

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!