ਪ੍ਹੈਰਾ ਕਿਤਾਬ

ਭਾਸ਼ਾ ਪਰਿਵਰਤਨ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!