ਪ੍ਹੈਰਾ ਕਿਤਾਬ

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...