ਪ੍ਹੈਰਾ ਕਿਤਾਬ

ਕੰਸਟ੍ਰਕਟਿਡ ਐਸਪੇਰਾਂਤੋ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਕੰਸਟ੍ਰਕਟਿਡ ਐਸਪੇਰਾਂਤੋ

ਅੰਗਰੇਜ਼ੀ ਅੱਜ ਦੀ ਸਭ ਤੋਂ ਵੱਧ ਜ਼ਰੂਰੀ ਵਿਸ਼ਵ-ਵਿਆਪੀ ਭਾਸ਼ਾ ਹੈ। ਹਰੇਕ ਨੂੰ ਇਸ ਦੁਆਰਾ ਸੰਚਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਪਰ ਹੋਰ ਭਾਸ਼ਾਵਾਂ ਵੀ ਇਸ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਚਾਹਵਾਨ ਹਨ। ਉਦਾਹਰਣ ਵਜੋਂ , ਨਿਰਮਾਣਿਤ ਭਾਸ਼ਾਵਾਂ। ਨਿਰਮਾਣਿਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਣਾਈਆਂ ਅਤੇ ਵਿਕਸਿਤ ਕੀਤੀਆਂ ਜਾਂਦੀਆਂਹਨ। ਭਾਵ , ਉਹਨਾਂ ਨੂੰ ਕਿਸੇ ਯੋਜਨਾ ਦੇ ਅਨੁਸਾਰ ਡਿਜ਼ਾਈਨ ਕੀਤਾ ਜਾਂਦਾ ਹੈ। ਨਿਰਮਾਣਿਤ ਭਾਸ਼ਾਵਾਂ ਦੇ ਨਾਲ , ਵੱਖ-ਵੱਖ ਭਾਸ਼ਾਵਾਂ ਦੇ ਤੱਤਾਂ ਨੂੰ ਮਿਲਾਇਆ ਜਾਂਦਾ ਹੈ। ਇਸ ਤਰ੍ਹਾਂ , ਵੱਧ ਤੋਂ ਵੱਧ ਸੰਭਵ ਵਿਅਕਤੀਆਂ ਲਈ ਇਹਨਾਂ ਨੂੰ ਸਿੱਖਣਾ ਆਸਾਨ ਹੋ ਜਾਂਦਾ ਹੈ। ਹਰੇਕ ਨਿਰਮਾਣਿਤ ਭਾਸ਼ਾ ਦਾ ਟੀਚਾ ਅੰਤਰ-ਰਾਸ਼ਟਰੀ ਸੰਚਾਰ ਹੈ। ਸਭ ਤੋਂ ਪ੍ਰਸਿੱਧ ਨਿਰਮਾਣਿਤ ਭਾਸ਼ਾ ਐਸਪੇਰਾਂਤੋ ਹੈ। ਇਹ ਸਭ ਤੋਂ ਪਹਿਲਾਂ 1887 ਵਿੱਚ ਵਾਰਸਾਅ ਵਿੱਚ ਸ਼ੁਰੂ ਕੀਤੀ ਗਈ ਸੀ। ਇਸਦੀ ਖੋਜ ਲੁਡਵਿੱਕ ਐੱਲ. ਜ਼ੈਮਨਹੌਫ ਨਾਂ ਦੇ ਕਲਾਕਾਰ ਨੇ ਕੀਤੀ ਸੀ। ਉਸਦੇ ਅਨੁਸਾਰ (ਸਮਾਜਿਕ) ਖਲਲ ਦਾ ਮੁੱਖ ਕਾਰਨ ਸੰਚਾਰ ਮੁਸ਼ਕਲਾਂ ਸੀ। ਇਸਲਈ , ਉਹ ਲੋਕਾਂ ਦਾ ਅਪਸੀ ਮੇਲਜੇਲ ਵਧਾਉਣ ਲਈ ਇੱਕ ਭਾਸ਼ਾ ਦਾ ਨਿਰਮਾਣ ਕਰਨਾ ਚਾਹੁੰਦਾ ਸੀ। ਇਸ ਰਾਹੀਂ , ਲੋਕ ਆਪਸ ਵਿੱਚ ਇੱਕੋ ਪੱਧਰ 'ਤੇ ਗੱਲਬਾਤ ਕਰ ਸਕਣ। ਡਾਕਟਰ ਦਾ ਉਪਨਾਮ ਸੀ ਡਾ: ਐਸਪੇਰਾਂਤੋ , ਆਸ਼ਾਵਾਦੀ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸੁਪਨੇ ਵਿੱਚ ਕਿੰਨਾ ਵਿਸ਼ਵਾਸ ਰੱਖਦਾ ਸੀ। ਪਰ ਵਿਸ਼ਵ-ਵਿਆਪੀ ਤਾਲਮੇਲ ਦਾ ਵਿਚਾਰ ਬਹੁਤ ਪੁਰਾਣਾ ਹੈ। ਹੁਣ ਤੱਕ , ਕਈ ਵੱਖ-ਵੱਖ ਭਾਸ਼ਾਵਾਂ ਦਾ ਵਿਕਾਸ ਹੋ ਚੁਕਾ ਹੈ। ਇਹ ਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਵਰਗੇ ਟੀਚਿਆਂ ਨਾਲ ਸੰਬੰਧਤ ਹਨ। ਅੱਜ 120 ਤੋਂ ਵੱਧ ਦੇਸ਼ਾਂ ਦੇ ਲੋਕ ਐਸਪੇਰਾਂਤੋ ਭਾਸ਼ਾ ਬੋਲਣ ਵਿੱਚ ਮਾਹਿਰ ਹਨ। ਪਰ ਐਸਪੇਰਾਂਤੋ ਦੇ ਵਿਰੁੱਧ ਕੁਝ ਆਲੋਚਨਾ ਵੀ ਮੌਜੂਦ ਹੈ। ਉਦਾਹਰਣ ਵਜੋਂ , ਸ਼ਬਦਕੋਸ਼ ਦਾ 70% ਭਾਗ ਦਾ ਸ੍ਰੋਤ ਰੋਮਾਂਸ ਭਾਸ਼ਾਵਾਂ ਵਿੱਚ ਹੈ। ਅਤੇ ਐਸਪੇਰਾਂਤੋ ਵੀ ਸਪੱਸ਼ਟ ਰੂਪ ਵਿੱਚ ਇੰਡੋ-ਯੂਰੋਪੀਅਨ ਭਾਸ਼ਾਵਾਂ ਦੇ ਆਧਾਰ 'ਤੇ ਰਚੀ ਗਈ ਹੈ। ਇਸਦੇ ਬੁਲਾਰੇ ਆਪਣੀਆਂ ਸੋਚਾਂ ਅਤੇ ਵਿਚਾਰਾਂ ਦਾ ਵਟਾਂਦਰਾ ਸਭਾਵਾਂ ਅਤੇ ਕਲੱਬਾਂ ਵਿੱਚ ਕਰਦੇ ਹਨ। ਮੀਟਿੰਗਾਂ ਅਤੇ ਲੈਕਚਰ ਨਿਯਮਿਤ ਰੂਪ ਵਿੱਚ ਔਯੋਜਿਤ ਕੀਤੇ ਜਾਂਦੇ ਹਨ। ਇਸਲਈ , ਕੀ ਤੁਸੀਂ ਕੁਝ ਐਸਪੇਰਾਂਤੋ ਸਿੱਖਣਾ ਚਾਹੋਗੇ ? Ĉu vi parolas Esperanton? – Jes, mi parolas Esperanton tre bone!