ਪ੍ਹੈਰਾ ਕਿਤਾਬ

ਮਾਤ-ਭਾਸ਼ਾ? ਪਿਤਾ-ਭਾਸ਼ਾ!

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।