ਪ੍ਹੈਰਾ ਕਿਤਾਬ

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

© javiindy - stock.adobe.com | Multiracial group of young people taking selfie
ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।