ਪ੍ਹੈਰਾ ਕਿਤਾਬ

ਮਾਤ-ਭਾਸ਼ਾ ਦਿਵਸ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!