ਪ੍ਹੈਰਾ ਕਿਤਾਬ

ਜਾਨਵਰਾਂ ਦੀ ਭਾਸ਼ਾ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...