ਪ੍ਹੈਰਾ ਕਿਤਾਬ

ਬਾਸਕ ਭਾਸ਼ਾ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !