ਪ੍ਹੈਰਾ ਕਿਤਾਬ

ਭਾਸ਼ਾ ਪਰਿਵਾਰ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਭਾਸ਼ਾ ਪਰਿਵਾਰ

ਧਰਤੀ ਉੱਤੇ ਤਕਰੀਬਨ 700 ਕਰੋੜ ਲੋਕ ਰਹਿੰਦੇ ਹਨ। ਅਤੇ ਉਹ ਤਕਰੀਬਨ 7,000 ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ! ਲੋਕਾਂ ਵਾਂਗ , ਭਾਸ਼ਾਵਾਂ ਨੂੰ ਵੀ ਸੰਬੰਧਤ ਕੀਤਾ ਜਾ ਸਕਦਾ ਹੈ। ਭਾਵ , ਉਹ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕੁਝ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਪੂਰੀ ਤਰ੍ਹਾਂ ਛੱਡੀਆਂ ਜਾ ਚੁਕੀਆਂ ਹਨ। ਉਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹਨ। ਯੂਰੋਪ ਵਿੱਚ , ਉਦਾਹਰਣ ਵਜੋਂ , ਬਾਸਕ ਇੱਕ ਛੱਡੀ ਜਾ ਚੁਕੀ ਭਾਸ਼ਾ ਸਮਝੀ ਜਾਂਦੀ ਹੈ। ਪਰ ਵਧੇਰੇ ਭਾਸ਼ਾਵਾਂ ਕੋਲ ‘ਮਾਤਾ-ਪਿਤਾ ’, ‘ਬੱਚੇ ’ ਜਾਂ ‘ਸਕੇ ਭੈਣ-ਭਰਾ ’ ਹੁੰਦੇ ਹਨ। ਉਹ ਕਿਸੇ ਵਿਸ਼ੇਸ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੁੰਦੀਆਂ ਹਨ। ਤੁਸੀਂ ਤੁਲਨਾ ਰਾਹੀਂ ਪਛਾਣ ਸਕਦੇ ਹੋ ਕਿ ਭਾਸ਼ਾਵਾਂ ਇਕ-ਸਮਾਨ ਕਿਵੇਂ ਹਨ। ਭਾਸ਼ਾ-ਵਿਗਿਆਨੀਆਂ ਦੇ ਅਨੁਸਾਰ ਹੁਣ ਤਕਰੀਬਨ 300 ਉਤਪੱਤੀ-ਸੰਬੰਧਤ ਸੰਸਥਾਵਾਂ ਮੌਜੂਦ ਹਨ। ਇਹਨਾਂ ਵਿੱਚੋਂ , 180 ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਇੱਕ ਤੋਂ ਵੱਧ ਭਾਸ਼ਾਵਾਂ ਹਨ। ਬਾਕੀ 120 ਭਾਸ਼ਾਵਾਂ ਛੱਡੀਆਂ ਜਾ ਚੁਕੀਆਂ ਹਨ। ਸਭ ਤੋਂ ਵੱਡਾ ਭਾਸ਼ਾ ਪਰਿਵਾਰ ਇੰਡੋ-ਯੂਰੋਪੀਅਨ ਹੈ। ਇਹ ਤਕਰੀਬਨ 280 ਭਾਸ਼ਾਵਾਂ ਨਾਲ ਬਣਿਆ ਹੈ। ਇਸ ਵਿੱਚ ਰੋਮੈਨਸ , ਜਰਮਨਿਕ ਅਤੇ ਸਲਾਵਿਕ ਭਾਸ਼ਾਵਾਂ ਸ਼ਾਮਲ ਹਨ। ਸਾਰੇ ਮਹਾਜੀਪਾਂ ਵਿੱਚ 300 ਕਰੋੜ ਤੋਂ ਵੱਧ ਬੋਲਣ ਵਾਲੇ ਹਨ! ਏਸ਼ੀਆ ਵਿੱਚ ਸਾਈਨੋ-ਤਿੱਬਤੀ ਭਾਸ਼ਾ ਪਰਿਵਾਰ ਪ੍ਰਮੁੱਖ ਹੈ। ਇਸ ਵਿੱਚ 100.3 ਕਰੋੜ ਬੋਲਣ ਵਾਲੇ ਸ਼ਾਮਲ ਹਨ। ਮੁੱਖ ਸਾਈਨੋ-ਤਿੱਬਤੀ ਭਾਸ਼ਾ ਚੀਨੀ ਹੈ। ਤੀਸਰਾ ਸਭ ਤੋਂ ਵੱਡਾ ਭਾਸ਼ਾ ਪਰਿਵਾਰ ਅਫ਼ਰੀਕਾ ਵਿੱਚ ਹੈ। ਇਸਦਾ ਨਾਮ ਇਸਦੇ ਪ੍ਰਸਾਰ-ਖੇਤਰ: ਨਿਗਰ-ਕੌਂਗੋ ਉੱਤੇ ਰੱਖਿਆ ਗਿਆ ਹੈ। ‘ਕੇਵਲ ’ 35 ਕਰੋੜ ਬੋਲਣ ਵਾਲੇ ਇਸ ਨਾਲ ਸੰਬੰਧਤ ਹਨ। ਸਵਾਹਿਲੀ ਇਸ ਪਰਿਵਾਰ ਦੀ ਮੁੱਖ ਭਾਸ਼ਾ ਹੈ। ਵਧੇਰੇ ਤੌਰ 'ਤੇ: ਸੰਬੰਧਾਂ ਵਿੱਚ ਜਿੰਨੀ ਨੇੜਤਾ ਹੋਵੇਗੀ , ਤਾਲਮੇਲ ਉਨਾ ਹੀ ਵਧੀਆ ਹੋਵੇਗਾ। ਸੰਬੰਧਤ ਭਾਸ਼ਾਵਾਂ ਬੋਲਣ ਵਾਲੇ ਵਿਅਕਤੀ ਇੱਕ-ਦੂਜੇ ਨਾਲ ਵਧੀਆ ਤਾਲਮੇਲ ਰੱਖਦੇਹਨ। ਉਹ ਦੂਸਰੀ ਭਾਸ਼ਾ ਤੁਲਨਾਤਮਕ ਰੂਪ ਵਿੱਚ ਛੇਤੀ ਸਿੱਖ ਸਕਦੇ ਹਨ। ਇਸਲਈ , ਭਾਸ਼ਾਵਾਂ ਸਿੱਖੋ - ਪਰਿਵਾਰਿਕ ਮੁੜ-ਮਿਲਾਪ ਹਮੇਸ਼ਾਂ ਵਧੀਆ ਹੁੰਦੇ ਹਨ!