ਪ੍ਹੈਰਾ ਕਿਤਾਬ

ਭਾਸ਼ਾਵਾਂ ਦਾ ਭਵਿੱਖ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...