ਪ੍ਹੈਰਾ ਕਿਤਾਬ

ਧੁਨੀ-ਆਧਾਰਿਤ ਭਾਸ਼ਾਵਾਂ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।