ਪ੍ਹੈਰਾ ਕਿਤਾਬ

ਸ਼ਬਦ ਸਾਨੂੰ ਕੀ ਦੱਸਦੇ ਹਨ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!