ਪ੍ਹੈਰਾ ਕਿਤਾਬ

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।