ਪ੍ਹੈਰਾ ਕਿਤਾਬ

ਆਪਣੀ ਨੀਂਦ ਵਿੱਚ ਸਿੱਖਣਾ

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!