ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   tr Trende

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [otuz dört]

Trende

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੁਰਕੀ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? Bu B------- g---- t--- m-? Bu Berlin’e giden tren mi? 0
ਇਹ ਟ੍ਰੇਨ ਕਦੋਂ ਚਲਦੀ ਹੈ? Tr-- n- z---- k-------? Tren ne zaman kalkıyor? 0
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? Tr-- B------- n- z---- v------? Tren Berlin’e ne zaman varıyor? 0
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? Öz-- d------- g-------- m----? Özür dilerim, geçebilir miyim? 0
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। Za--------- b----- b---- y----. Zannedersem burası benim yerim. 0
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। Za--------- b---- y------ o------------. Zannedersem benim yerimde oturuyorsunuz. 0
ਸਲੀਪਰ ਕਿੱਥੇ ਹੈ? Ya----- v---- n----? Yataklı vagon nerde? 0
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। Ya----- v---- t----- s------. Yataklı vagon trenin sonunda. 0
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। Ve y---- v----- n-----? – B----. Ve yemek vagonu nerede? – Başta. 0
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? Aş----- y-------- m----? Aşağıda yatabilir miyim? 0
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? Or---- y-------- m----? Ortada yatabilir miyim? 0
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? Yu------ y-------- m----? Yukarıda yatabilir miyim? 0
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? Ne z---- s------ o-------? Ne zaman sınırda olacağız? 0
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? Be------ g---- n- k---- s------? Berlin’e gidiş ne kadar sürüyor? 0
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? Tr---- r----- v-- m-? Trenin rötarı var mı? 0
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? Ok------ b-- ş------ v-- m-? Okuyacak bir şeyiniz var mı? 0
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? Bu---- y------ v- i----- b-- ş----- b-------- m-? Burada yiyecek ve içecek bir şeyler bulunuyor mu? 0
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? Be-- s--- 7.00 d- u-------- m------ l-----? Beni saat 7.00 de uyandırır mısınız lütfen? 0

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!