ਪ੍ਹੈਰਾ ਕਿਤਾਬ

pa ਸਮੁਚਬੋਧਕ 2   »   es Conjunciones 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [noventa y cinco]

Conjunciones 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਪੈਨਿਸ਼ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? ¿D---- c----- n- t------ e---? ¿Desde cuándo no trabaja ella?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? ¿D---- q-- s- c---? ¿Desde que se casó?
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। Sí- n- t------ d---- q-- s- c---. Sí, no trabaja desde que se casó.
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। De--- q-- s- c---- n- t------. Desde que se casó, no trabaja.
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। De--- q-- s- c------- s-- f------. Desde que se conocen, son felices.
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ De--- q-- t----- n----- s---- p---. Desde que tienen niños, salen poco.
ਉਹ ਕਦੋਂ ਫੋਨ ਕਰੇਗੀ? ¿C----- h---- (e---) p-- t-------? ¿Cuándo habla (ella) por teléfono?
ਗੱਡੀ ਚਲਾਉਣ ਵਕਤ? ¿M------- c------? ¿Mientras conduce?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। Sí- m------- c------. Sí, mientras conduce.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। Ha--- p-- t------- m------- c------. Habla por teléfono mientras conduce.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। Ve l- t--------- m------- p------. Ve la televisión mientras plancha.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। Es----- m----- m------- h--- l-- t-----. Escucha música mientras hace las tareas.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। (Y-) n- v-- n---- c----- n- l---- g----. (Yo) no veo nada, cuando no llevo gafas.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। No e------- n---- c----- l- m----- e--- t-- a---. No entiendo nada, cuando la música está tan alta.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। No h---- n---- c----- e---- r-------- /--. No huelo nada, cuando estoy resfriado /-a.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। Si l------ c-------- / t-------- (a-.) u- t---. Si llueve, cogeremos / tomaremos (am.) un taxi.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। Si n-- t--- l- l------- d------ l- v----- a- m----. Si nos toca la lotería, daremos la vuelta al mundo.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। Si (é-) n- l---- p------ e---------- a c----. Si (él) no llega pronto, empezaremos a comer.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!