ਪ੍ਹੈਰਾ ਕਿਤਾਬ

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ar AR de DE em EM en EN es ES fr FR it IT ja JA pt PT px PX zh ZH af AF be BE bg BG bn BN bs BS ca CA cs CS el EL eo EO et ET fa FA fi FI he HE hr HR hu HU id ID ka KA kk KK kn KN ko KO lt LT lv LV mr MR nl NL nn NN pa PA pl PL ro RO ru RU sk SK sq SQ sr SR sv SV tr TR uk UK vi VI

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...