ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   hu Kötőszavak 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [kilencvenhat]

Kötőszavak 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹੰਗੇਰੀਅਨ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। Fe------- a---- a- é---------- c-----. Felkelek, amint az ébresztőóra csörög. 0
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। Rö---- e--------- a---- t------- k---. Rögtön elfáradok, amint tanulnom kell. 0
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। Ab-------- a m------ a---- 60 é--- l-----. Abbahagyom a munkát, amint 60 éves leszek. 0
ਤੁਸੀਂ ਕਦੋਂ ਫੋਨ ਕਰੋਗੇ? Mi--- h-- f--? Mikor hív fel? 0
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। Am--- e-- p---------- i--- l---. Amint egy pillanatnyi időm lesz. 0
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। Fe----- a---- e-- k-- i---- l---. Felhív, amint egy kis ideje lesz. 0
ਤੁਸੀਂ ਕਦੋਂ ਤੱਕ ਕੰਮ ਕਰੋਗੇ? Me---- i---- f-- d-------? Mennyi ideig fog dolgozni? 0
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। Én d------- f----- a------ t----. Én dolgozni fogok, ameddig tudok. 0
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। Én d------- f----- a--- e--------- v-----. Én dolgozni fogok, amíg egészséges vagyok. 0
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। Az á----- f------ a-------- h--- d-------. Az ágyban fekszik ahelyett, hogy dolgozna. 0
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। Új----- o----- a-------- h--- f----. Újságot olvas, ahelyett, hogy főzne. 0
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। A k-------- ü-- a-------- h--- h--------. A kocsmában ül, ahelyett, hogy hazajönne. 0
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। Am------- é- t----- i-- l----. Amennyire én tudom, itt lakik. 0
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। Am------- é- t----- a f------- b----. Amennyire én tudom, a felesége beteg. 0
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। Am------- é- t----- ő m-----------. Amennyire én tudom, ő munkanélküli. 0
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। El-------- e-------- p----- l----- v----. Elaludtam, egyébként pontos lettem volna. 0
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Le------ a b----- e-------- p----- l----- v----. Lekéstem a buszt, egyébként pontos lettem volna. 0
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Ne- t------- m-- a- u---- e-------- p----- l----- v----. Nem találtam meg az utat, egyébként pontos lettem volna. 0

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!