ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   hr U pošti

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [pedeset i devet]

U pošti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕ੍ਰੋਸ਼ੀਅਨ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? Gd-- j- n------- p----? Gdje je najbliža pošta? 0
ਕੀ ਹੋਰ ਕੋਈ ਡਾਕਘਰ ਨੇੜੇ ਹੈ? Je l- d----- d- n------- p----? Je li daleko do najbliže pošte? 0
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? Gd-- j- n------- p-------- s-------? Gdje je najbliži poštanski sandučić? 0
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। Tr---- n------- p--------- m----. Trebam nekoliko poštanskih marki. 0
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। Za r---------- i p----. Za razglednicu i pismo. 0
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? Ko---- j- p-------- z- A------? Kolika je poštarina za Ameriku? 0
ਇਸ ਪੈਕਟ ਦਾ ਵਜ਼ਨ ਕਿੰਨਾ ਹੈ? Ko---- j- t---- p----? Koliko je težak paket? 0
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? Mo-- l- g- p------ z------ p-----? Mogu li ga poslati zračnom poštom? 0
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? Ko---- d--- t---- d-- s-----? Koliko dugo traje dok stigne? 0
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? Gd-- m--- t-----------? Gdje mogu telefonirati? 0
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Gd-- j- n------- t--------- g--------? Gdje je najbliža telefonska govornica? 0
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? Im--- l- t--------- k------? Imate li telefonske kartice? 0
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? Im--- l- t--------- i-----? Imate li telefonski imenik? 0
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? Zn--- l- p------ b--- z- A-------? Znate li pozivni broj za Austriju? 0
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। Tr------- p------- ć-. Trenutak, pogledat ću. 0
ਲਾਈਨ ਵਿਅਸਤ ਜਾ ਰਹੀ ਹੈ। Ve-- j- s----- z------. Veza je stalno zauzeta. 0
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? Ko-- s-- b--- b-----? Koji ste broj birali? 0
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। Mo---- p--- b----- n---! Morate prvo birati nulu! 0

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!