ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   sv I simhallen

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [femtio]

I simhallen

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਵੀਡਿਸ਼ ਖੇਡੋ ਹੋਰ
ਅੱਜ ਗਰਮੀ ਹੈ। Id-- ä- d-- h---. Idag är det hett. 0
ਕੀ ਆਪਾਂ ਤੈਰਨ ਚੱਲੀਏ? Sk- v- g- t--- s--------? Ska vi gå till simhallen? 0
ਕੀ ਤੇਰਾ ਤੈਰਨ ਦਾ ਮਨ ਹੈ? Ha- d- l--- a-- g- o-- s----? Har du lust att gå och simma? 0
ਕੀ ਤੇਰੇ ਕੋਲ ਤੌਲੀਆ ਹੈ? Ha- d- e- h------? Har du en handduk? 0
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? Ha- d- b-------? Har du badbyxor? 0
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? Ha- d- e- b-------? Har du en baddräkt? 0
ਕੀ ਤੂੰ ਤੈਰ ਸਕਦਾ / ਸਕਦੀ ਹੈਂ? Ka- d- s----? Kan du simma? 0
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Ka- d- d---? Kan du dyka? 0
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Ka- d- h---- i v------? Kan du hoppa i vattnet? 0
ਫੁਹਾਰਾ ਕਿੱਥੇ ਹੈ? Va- ä- d------? Var är duschen? 0
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Va- ä- o------------------? Var är omklädningshytterna? 0
ਤੈਰਨ ਦਾ ਚਸ਼ਮਾ ਕਿੱਥੇ ਹੈ? Va- ä- s------------? Var är simglasögonen? 0
ਕੀ ਪਾਣੀ ਗਹਿਰਾ ਹੈ? Är v------ d----? Är vattnet djupt? 0
ਕੀ ਪਾਣੀ ਸਾਫ – ਸੁਥਰਾ ਹੈ? Är v------ r---? Är vattnet rent? 0
ਕੀ ਪਾਣੀ ਗਰਮ ਹੈ? Är v------ v----? Är vattnet varmt? 0
ਮੈਂ ਕੰਬ ਰਿਹਾ / ਰਹੀ ਹਾਂ। Ja- f-----. Jag fryser. 0
ਪਾਣੀ ਬਹੁਤ ਠੰਢਾ ਹੈ। Va----- ä- f-- k----. Vattnet är för kallt. 0
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Ja- g-- u-- u- v------ n-. Jag går upp ur vattnet nu. 0

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।